Punjabi Sad Shayari – New Punjabi Sad Shayari
ਮਤਲਬ ਦੀ ਖਾਮੋਸ਼ੀ ਬਹਿਤਰ
ਬੇਮਤਲਬ ਦੀਆਂ ਗੱਲਾਂ ਨਾਲੋਂ
ਨੁਕਸਾਨ ਬੇਸ਼ੱਕ ਭੁੱਲ ਜਾਓ
ਪਰ ਅਹਿਸਾਨ ਨਹੀਂ

ਬਹੁਤਾਂ ਬੋਲਣ ਵਾਲੇ ਜਦੋ ਕਦੇ ਚੁੱਪ ਹੁੰਦੇ ਆ,
ਸੱਜਣਾ ਉਹ ਕਾਰਨ ਆਮ ਨਹੀ ਹੁੰਦਾ
ਕੁਝ ਗਲਤੀਆਂ ਨੂੰ ਮਾਫ਼ ਕਰਨਾ
ਕਈ ਵਾਰ ਸਭ ਤੋਂ ਵੱਡੀ ਗ਼ਲਤੀ ਹੁੰਦੀ ਹੈ
ਲੋਕ ਸਾਥ ਨਹੀਂ ਸਬਕ ਦਿੰਦੇ ਨੇ
ਖ਼ੁਦ ਕੋਲ ਹੀ ਹੁੰਦੇ ਨੇ
ਖ਼ੁਦ ਦੀਆਂ ਮੁਸ਼ਕਿਲਾਂ ਦੇ ਹੱਲ
ਦੂਸਰਿਆਂ ਕੋਲ ਸਿਰਫ਼ ਸੁਝਾਅ ਹੁੰਦੇ ਨੇ
ਲਫਜ਼ ਘੱਟ ਨੇ
ਪਰ ਤੇਰੇ ਨਾਲ ਮੁਹੱਬਤ ਜ਼ਿਆਦਾ
ਤੁਹਾਡਾ ਦੁੱਖ ਤੁਹਾਡਾ ਹੀ ਰਹੇਗਾ
ਚਾਹੇ ਇਸਨੂੰ ਸੁਣਾਓ ਚਾਹੇ ਉਸਨੂੰ

ਯਾਦ ਰੱਖਣਾ
ਕੋਈ ਯਾਦ ਨਹੀਂ ਰੱਖਦਾ
ਕਿੰਨੀ ਵੀ ਜਾਨ ਛਿੜਕ ਲਵੋ
ਬਦਲਣ ਵਾਲੇ ਬਦਲ ਹੀ ਜਾਂਦੇ ਨੇ
ਫ਼ੈਸਲੇ ਕਰਨੇ ਸੀ
ਪਰ ਤੂੰ ਫ਼ਾਸਲੇ ਕਰ ਲਏ
ਜਦੋ ਵੀ ਮਰਿਆ ਹੱਸ ਕੇ ਮਰੂੰਗਾ
ਕਿਉਕਿ ਜਿਉਦੇ ਜੀ ਰੋਇਆ ਬਹੁਤ ਆ
ਤੂੰ ਹੱਸ ਤੇ ਸਹੀ ਭਾਵੇ ਮੇਰੇ ਤੇ ਈ ਹੱਸ

ਇਕ ਮਿੱਠਾ ਨਸ਼ਾ ਸੀ ਉਹਦੀਆਂ ਝੂਠੀਆਂ ਗੱਲਾਂ ਚ
ਸਮਾਂ ਬੀਤਦਾ ਗਿਆ ਤੇ ਅਸੀਂ ਆਦੀ ਹੁੰਦੇ ਗਏ
ਤੇਰੀ ਨੀਅਤ ਈ ਨੀ ਸੀ ਨਾਲ ਤੁਰਨ ਦੀ
ਨਹੀ ਸਾਥ ਨਿਭਾਉਣ ਵਾਲੇ ਰਸਤੇ ਨਹੀ ਦੇਖਦੇ
ਬੇਸ਼ਕ ਉਮਰ ਘੱਟ ਰਹੀ ਆ
ਪਰ ਪਿਆਰ ਤੇਰੇ ਲਈ ਵਧਦਾ ਈ ਜਾ ਰਿਹਾ ਏ
ਕਿਸੇ ਨੂੰ ਖੋਣ ਦਾ ਡਰ ਦਿਲ ਵਿੱਚ ਲੈ ਕੇ ਜੀਣਾ
ਜਹਿਰ ਪੀਣ ਦੇ ਬਰਾਬਰ ਹੁੰਦਾ
ਜਿੰਦਗੀ ਵਿੱਚ ਕੁਝ ਅਜਿਹੇ ਲੋਕ ਵੀ ਹੁੰਦੇ ਨੇ
ਜੋ ਵਾਦਾ ਨਹੀ ਕਰਦੇ ਪਰ ਨਿਭਾਉਦੇ ਬਹੁਤ ਕੁਝ ਆ
ਉਹ ਤਾ ਮਹੁੱਬਤ ਹੋ ਗਈ ਸੀ ਮੈਨੂੰ
ਨਹੀ ਤਾ ਹਲੇ ਉਮਰ ਕਿ ਸੀ ਸ਼ਾਇਰੀ ਕਰਨ ਦੀ

ਕਿੰਨਾ ਫਰਕ ਆ ਨਾ ਸਾਡੇ ਦੋਹਾਂ ਚ
ਤੂੰ ਸੋਹਣਾ ਏ ਤੇ ਮੈਂ ਵਫਾਦਾਰ
ਗੱਲ ਤਾ ਦਿਲ ਮਿਲਿਆ ਦੀ ਏ
ਸੋਹਣੇ ਤਾ ਫਿਰਨ ਬਥੇਰੇ
ਆਪਣੇ ਆਪ ਨੂੰ ਕਿਸੇ ਦੀ ਅਮਾਨਤ ਮੰਨ ਕੇ
ਵਫਾਦਾਰ ਰਹਿਣਾ ਈ ਮਹੱਬਤ ਆ
ਮੇਰੀ ਤਲਾਸ਼ੀ ਲੈ ਰਹੇ ਨੇ ਉਹ
ਮੈਨੂੰ ਡਰ ਹੈ ਕਿਤੇ ਅਪਣੀਆ ਉਹ ਯਾਦਾ ਨਾ ਲੱਭ ਕੇ ਲੈ ਜਾਣ