
Dil ਦਾ ਕੀ ਹੈ
ਤੇਰੇ ਬਾਰੇ ਕੋਈ ਗੱਲ ਕਰ ਦਵੇ ਤੇ ਖੁਸ਼ ਹੋ ਜਾਂਦਾ।
ਕੌਣ ਪੁੱਛਦਾ ਪਿੰਜਰੇ ਵਿੱਚ ਬੰਦ ਪੰਛੀਆਂ ਨੂੰ , ਯਾਦ ਤਾਂ ਉਹੀ ਆਉਦੇ ਨੇ ਜੋ ਉੱਡ ਜਾਂਦੇ ਨੇ…..
ਕੁਝ ਨਹੀਂ ਮਿਲਦਾ ਜਨਾਬ ਇੱਥੇ ਮਿਹਨਤ???? ਤੋਂ ਬਗੈਰ,
ਆਪਣਾ ਪ੍ਰਛਾਵਾਂ ਵੀ ਧੁੱਪ ਵਿੱਚ ਖੜਨ ਤੋਂ ਬਾਅਦ ਮਿਲਦਾ..।
ਝੂਠੀਆਂ ਸੱਚੀਆਂ ਗੱਲਾਂ ਦਾ ਹੀ ਸਹਾਰਾ ਹੈ
ਕਿੱਦਾਂ ਕਿੱਦਾਂ ਦੇ ਖਵਾਬ ਬਿਖਰਦੇ ਜਾਂਦੇ ਨੇ
ਪਤਾ ਨਹੀ ਕਿ ਅਜੇ ਕੀ ਜੁਲਮ ਬਾਕੀ ਰਹਿ ਗਿਆ
ਮੈਂ ਸੁਣਿਆ ਕਿ ਉਹ ਹੁਣ ਫਿਰ ਮੇਰੀ ਜਿੰਦਗੀ ਦੀ ਦੁਆ ਮੰਗਣ ਲੱਗੇ ਆ॥
ਸ਼ੱਕ ਤਾਂ ਸੀ ਕਿ ਪਿਆਰ ਚ ਨੁਕਸਾਨ ਹੋਵੇਗ਼ਾ…
ਪਰ ਯਕੀਨ ਨਹੀ ਸੀ ਕਿ ਸਾਰਾ ਸਾਡਾ ਹੀ ਹੋਵੇਗਾ
ਫਿਕਰ ਤਾਂ ਤੇਰੀ ਅੱਜ ਵੀ ਕਰਦਾ ਹਾਂ , ਬਸ ਜਿਕਰ ਕਰਨ ਦਾ ਹੁਣ ਹੱਕ ਨੀ ਰਿਹਾ
ਕੁਝ ਰਾਸਤਿਆ ਤੇ ਪੈਰ ਨਹੀ…ਦਿਲ ਥੱਕ ਜਾਂਦਾ ਹੈ…!
ਉਦਾਸ ਹੈ ਪਰ ਤੇਰੇ ਨਾਲ ਨਾਰਾਜ ਨਹੀ ,ਤੇਰੇ ਦਿਲ ਚ ਹੈ ਪਰ ਤੇਰੇ ਪਾਸ ਨਹੀ ,
ਝੂਠ ਕਿਹਾ ਤਾ ਸੱਭ ਕੁਝ ਠੀਕ ਹੈ ਪਰ ਸਚ ਕਹਾਂ ਤਾ ਹੁਣ ਕੁਝ ਵੀ ਜਿੰਦਗੀ ਚ ਖਾਸ ਨਹੀ
New Punjabi Sad Shayari – Punjabi Sad Shayari
ਮੁੱਹਬਤ ਨੂੰ ਪਾਉਣ ਲਈ ਅਪਣੀ ਹਸਤੀ ਨੂੰ ਮਿਟਾਉਣਾ ਪੈਂਦਾ ਏ..
ਸੱਜ਼ਣ ਦੀਆ ਬਾਹਾਂ ਚ ਸੌਣ ਲਈ ਲੰਮਾ ਤਾਪ ਹੰਢਾਉਣਾ ਪੈਂਦਾ ਏ..
ਲੋਕਾਂ ਦਾ ਕੀ ਲੋਕ ਤਾ ਆਸ਼ਿਕ ਜਾ ਪਾਗਲ ਕਹਿਕੇ ਨੇ ਸਾਰ ਦੇਂਦੇ..
ਇੱਕ ਪੈਰ ਕੰਢਿਆਂ ਤੇ ਦੂਜਾ ਵਰਦੀ ਅੱਗ ਤੇ ਟਿਕਾਉਣਾ ਪੈਂਦਾ ਏ..
ਜ਼ਿੰਦਗੀ ਚ ਮਸ਼ਹੂਰ ਹੋਣ ਲਈ ਲੋਕ ਬੋਚ ਬੋਚ ਕਦਮ ਟਿਕਾਉਂਦੇ…
ਮੁੱਹਬਤ ਚ ਬਦਨਾਮ ਹੋਣ ਲਈ ਵੀ ਜ਼ਿਗਰਾ ਬਣਾਉਣਾ ਪੈਂਦਾ ਏ..
ਇੰਨੇ ਨੇੜੇ ਵੀ ਨੀ ਦਰਵਾਜੇ ਸੱਚੀ ਮੁੱਹਬਤ ਦੇ ਸੱਚੇ ਆਸ਼ਕਾ ਲਈ..
ਆਖਰੀ ਸਾਹ ਤੱਕ ਰੱਬ ਵਾਂਗ ਸੱਜ਼ਣਾਂ ਦਾ ਨਾਂ ਧਿਆਉਣਾ ਪੈਂਦਾ ਏ..
ਫਿਕਰ ਨਾ ਕਰੀ ਕੀ ਕੌਲ ਆ ਤੇਰੇ ਕੀ ਮੁੱਹਬਤ ਵਿੱਚ ਗੁਆ ਬੈਠੇ..
ਸੱਜ਼ਣਾਂ ਨੂੰ ਪਾਉਣ ਲਈ ਆਪਣਾ ਆਪ ਲੁਟਾਉਣਾ ਪੈਂਦਾ ਏ..
ਯਾਰ ਉਹ ਜੋ ਵਿੱਚ ਮੁਸੀਬਤ ਨਾਲ ਖੜ ਜੇ..
ਐਵੇ ਬਹੁਤੇ ਯਾਰ ਬਨਾਉਣ ਦਾ ਕੀ ਫਾਇਦਾ..
ਦਿਲ ਉੱਥੇ ਦੇਈਏ ਜਿੱਥੇ ਅਗਲਾ ਕਦਰ ਕਰੇ.
ਬੇਕਦਰਾਂ ‘ਚ ਦਿਲ ਗਵਾਉਣ ਦਾ ਕੀ ਫਾਇਦਾ..
ਅੱਖਾਂ ਪੜ ਜੇ ਦਰਦ ਕਿਸੇ ਦਾ ਜਾਣਿਆ ਨੀ..
ਫਿਰ ਦਿਲਦਾਰ ਅਖਵਾਉਣ ਦਾ ਕੀ ਫਾਇਦਾ..
ਯਾਰੀ ਜਦੋ ਲਾ ਲਈਏ ਫੇਰ ਬੇਖੌਫ ਨਿਭਾਈਏ..
ਡਰ ਰੱਖ ਕੇ ਪਿਆਰ ਪਾਉਣ ਦਾ ਕੀ ਫਾਇਦਾ..
ਪਿਆਰ ਉਹ ਜੋ ਰੂਹਾਂ ਅੰਦਰ ਘਰ ਕਰ ਜਾਵੇ.
ਜਿਸਮ ਦੇਖ ਕੇ ਯਾਰੀ ਲਾਉਣ ਦਾ ਕੀ ਫਾਇਦਾ..
ਜਿਉਂਦੇ ਜੀਅ ਜਦੋ ਕਿਸੇ ਦੀ ਕਦਰ ਨੀ ਕੀਤੀ…
ਫੇਰ ਪਿੱਛੋ ਕਬਰਾਂ ਤੇ ਆਉਣ ਦਾ ਕੀ ਫਾਇਦਾ..
ਤੈਨੂੰ ਆਪਣੇ ਸਾਹ ਵੇਚ ਕੇ ਵੀ ਸੱਜਣਾ ਪਾ ਲੈਂਦੇ..
ਜੇ ਜੱਗ ਤੇ ਕਿਤੇ ਲੱਗਦੀ ਹੁੰਦੀ ਸਾਹਾਂ ਦੀ ਮੰਡੀ..
ਤੇਰੀ ਮੁੱਹਬਤ ਨੂੰ ਜਾਂਦੇ ਸਾਰੇ ਰਾਹ ਖਰੀਦ ਲੈਂਦੇ..
ਜੇ ਜੱਗ ਤੇ ਕੀਤੇ ਲੱਗਦੀ ਹੁੰਦੀ ਰਾਹਾਂ ਦੀ ਮੰਡੀ..
ਤੇਰੇ ਸਾਰੇ ਗੁਨਾਹ ਅਸੀਂ ਆਪਣੇ ਨਾਮ ਕਰ ਲੈਂਦੇ…
ਜੇ ਜੱਗ ਤੇ ਕੀਤੇ ਲੱਗਦੀ ਹੁੰਦੀ ਗੁਨਾਹਾਂ ਦੀ ਮੰਡੀ…
ਰੰਗ ਬਿਰੰਗੇ ਫੁੱਲ ਨੇ ਦੁਨੀਆਂ ਤੇ, ਹਰ ਨਾਲ ਦਿਲ ਪਰਚਾਇਆ ਨੀ ਜਾਂਦਾ..
ਬੱਸ ਹੱਥ ਮਿਲਾ ਕੇ ਹੀ ਕਿਸੇ ਦੇ ਨਾਲ, ਉਹਨੂੰ ਯਾਰ ਬਣਾਇਆ ਨੀ ਜਾਂਦਾ..
ਜਿੰਨਾਂ ਦੀ ਯਾਰੀ ਹੋਵੇ ਕੰਡਿਆਂ ਨਾਲ ਫੁੱਲਾਂ ਨਾਲ ਦਿਲ ਲਾਇਆ ਨੀ ਜਾਂਦਾ..
ਰੂਹਾਂ ਦਾ ਸਾਥ ਨਿਭਦਾ ਸੋਹਣੇ ਜਿਸਮ ਦੇਖ ਪਿਆਰ ਨਿਭਾਇਆ ਨੀ ਜਾਂਦਾ…
ਦਿਲ ਟੁੱਟਦੇ ਦੇ ਸੱਜਣ ਲੁੱਟਦੇ ਨੇ..
ਦੱਸੋ ਰੱਖਿਆ ਕੀ ਏ ਯਾਰੋ ਜਹਾਨ ਅੰਦਰ..
ਅੱਗ ਨੇ ਮੱਗਣਾ ਏ ਮੇਲਾ ਲੱਗਣਾ ਏ…
ਤੁਸੀ ਦੇਖਿਉ ਸਮਸ਼ਾਨ ਅੰਦਰ..
ਸਾਨੂੰ ਦਿਲ ਚੋਂ ਕੱਢ ਤਾ ਬਿਨਾ ਗੱਲ ਤੋ..
ਛੱਡ ਤਾ ਆਕੜ ਵੱਧ ਗਈ ਰਕਾਨ ਅੰਦਰ…
ਚਾਹੇ ਗੈਰ ਦੱਸਦੀ ਜਿੰਦ ਸਾਡੀ ਉਹਦੇ ‘ਚ..
ਵੱਸਦੀ ਇਕ ਉਹਦੀ ਮੁਸਕਾਨ ਅੰਦਰ…
ਫਿਰ ਉਹਨੇ ਵੀ ਰੋਣਾ ਏ ਅੱਖ ‘ਚ ਪਾਣੀ ਚੋਣਾ ਏ..
ਜਦੋ ਰਹਿਣਾ ਨਹੀ ਮੈਂ ਜਹਾਨ ਅੰਦਰ….
ਅਸੀਂ ਨਾਜੁਕ ਦਿਲ ਦੇ ਲੋਕ ਜਮਾ..
ਸਾਡਾ ਦਿਲ ਨਾ ਯਾਰ ਦੁਖਾਇਆ ਕਰ..
ਨਾ ਝੂਠੇ ਵਾਅਦੇ ਕਰਿਆ ਕਰ..
ਨਾ ਝੂਠੀਆਂ ਕਸਮਾਂ ਖਾਇਆ ਕਰ..
ਤੈਨੂੰ ਕਈ ਵਾਰੀ ਮੈਂ ਆਖਿਆ ਏ..
ਸਾਨੂੰ ਮੁੜ ਮੁੜ ਨਾ ਅਜਮਾਇਆ ਕਰ..
ਤੇਰੀ ਯਾਦ ‘ਚ ਸੱਜਣਾ ਮਰ ਗਏ ਆਂ..
ਸਾਨੂੰ ਏਨਾ ਯਾਦ ਨਾ ਆਇਆ ਕਰ…
ਜਾਣ ਕੇ ਹੀ ਓਹ ਕਿਨਾਰਾ ਕਰ ਗਿਆ ਲਗਦੈ..
ਸਾਡੇ ਤੋਂ ਓਹਦਾ ਜੀਅ ਹੀ ਭਰ ਗਿਆ ਲਗਦੈ
ਵਕਤ ਦੇ ਨਾਲ ਬਦਲਦਾ ਇਨਸਾਨ ਸੁਣਦੇ ਸਾਂ..
ਸਾਨੂੰ ਤੇ ਓਹ ਇਨਸਾਨ ਹੀ ਮਰ ਗਿਆ ਲਗਦੈ..
ਕਰ ਕੇ ਵਾਅਦਾ ਸਾਥ ਦਾ ਫਿਰ ਚੁੱਪ ਹੋ ਗਿਐ
ਗੱਲ ਮੂੰਹੋਂ ਕਢ ਕੇ ਓਹ ਡਰ ਗਿਆ ਲਗਦੈ..
ਇਸ ਤਰਾਂ ਵੀ ਕੋਈ ਢੇਰੀ ਢਾਅ ਨਹੀਂ ਬਹਿੰਦਾ..
ਜਿੰਦਗੀ ਹੀ ਜਿੰਦਗੀ ਤੋਂ ਹਰ ਗਿਆ ਲਗਦੈ..