Punjabi Shayari Sad – Punjabi Sad Shayari
Table of Contents
ਦਿਲ ਵੱਟੇ ਐਂਵੇ ਅਸਾਂ ਦਿਲ ਇਹ ਵਟਾ ਲਿਆ
ਹਾਸਿਆਂ ਦੇ ਰਾਹੇ ਬੱਸ ਰੋਣਾ ਪੱਲੇ ਪਾ ਲਿਆ..
ਖੱਟੀ ਇਸ਼ਕ਼ੇ ਦੇ ਹਟੋੰ ਵੀ ਉਧਾਰੀ..
ਕੋਈ ਹਾਸਿਆਂ ਦਾ ਮੇਲ ਨਹੀ…
ਐਸੀ ਇਸ਼ਕ਼ੇ ਦੇ ਲੱਗ ਪੀ ਬਿਮਾਰੀ..
ਕੋਈ ਹਾਸਿਆਂ ਦਾ ਮੇਲ ਨਹੀ…
ਬੁੱਲਾਂ ਤੇ ਤੇਰਾ ਨਾਮ , ਦਿਲ ਵਿਚ ਤੇਰਾ ਇੰਤਜ਼ਾਰ ਰਹੇਗਾ..
ਉਜੜਿਆਂ ਨੂੰ ਮੁੜ ਕੇ ਵੱਸਣ ਦਾ ਖਾਬ ਰਹੇਗਾ..
ਸਾਨੂੰ ਪਤਾ ਹੈ ਤੂੰ ਮੁੜ ਕੇ ਨਹੀ ਆਓਣਾ..
ਨਦੀਆਂ ਨੂੰ ਫ਼ਿਰ ਵੀ ਵਹਿ ਚੁਕੇ ਪਾਣੀਆਂ ਦਾ ਇੰਤਜ਼ਾਰ ਰਹੇਗਾ..
ਸ਼ੀਸ਼ਿਆਂ ਤੇ ਜੋਤ ਰੇੜ ਪਾ ਗਏ, ਸ਼ੀਸ਼ਿਆਂ ਨੂੰ…
ਉਹਨਾਂ ਪੱਥਰਾਂ ਨਾਲ ਵੀ ਪਿਆਰ ਰਹੇਗਾ..
ਤੂੰ ਇਕ ਵਾਰ ਕਰ ਤਾਂ ਸਹੀ ਵਾਦਾ ਮਿਲਣ ਦਾ
ਮੈਨੂੰ ਤਾਂ ਕਈ ਜਨਮਾਂ ਤੱਕ ਤੇਰਾ ਇੰਤਜ਼ਾਰ ਰਹੇਗਾ..
ਇਹ ਜੋ ਪਿਆਰ ਦੇ ਦੁਸ਼ਮਣ ਮੇਰੀ ਲਾਸ਼ ਨੁੰ ਜਲਾ ਕੇ ਆ ਗਏ…
ਉਹਨਾਂ ਨੂੰ ਕੀ ਪਤਾ ਕੇ ਮੇਰੀ ਤੇ ਰਾਖ ਨੂੰ ਵੀ ਤੇਰਾ ਇੰਤਜ਼ਾਰ ਰਹੇਗਾ ..
ਮੁੜਕੇ ਨਹੀਂ ਆਉਣਾ ਸ਼ਹਿਰ ਤੇਰੇ ਨੂੰ..
ਅਸੀਂ ਤੋਹਫਾ ਦਰਦ ਦਾ ਲੈ ਚੱਲੇ….
ਤੂੰ ਜੋ ਦਿੱਤਾ ਸਾਨੂੰ ਉਹ ਸਿਰ ਮੱਥੇ..
ਤੇਰਾ ਕਰਜ਼ ਹਿਜ਼ਰਾਂ ਦਾ ਲੈ ਚੱਲੇ….
ਤੈਨੂੰ ਰਤਾ ਨਾ ਦੁੱਖ ਟੁੱਟਗੀ ਯਾਰੀ ਦਾ..
ਅਸੀਂ ਦੁੱਖ ਦੇ ਸਮੁੰਦਰਾਂ ਵਿੱਚ ਵਹਿ ਚੱਲੇ…
ਤੇਰੇ ਜਿਹਾ ਯਾਰ ਨਾ ਰੱਬ ਦੇਵੇ ਕਿਸੇ ਨੂੰ..
ਅੱਜ ਤੇਰੀਆਂ ਰਾਹਾਂ ਨੂੰ ਇਹ ਕਹਿ ਚੱਲੇ…
ਜਾਂਦੀ ਜਾਂਦੀ ਜਾਨੇ ਸਾਡੀ ਇੱਕ ਯਾਦ ਲੈ ਜਾ ਨੀ..
ਸਾਡੇ ਪਿਆਰ ਦੀ ਜੋ ਬਚੀ ਏ ਮਿਆਦ ਲੈ ਜਾ ਨੀ…
ਆਹ ਲੈ ਕੱਠੇ ਕਰ ਟੁਕੜੇ ਸੰਭਾਲ ਨੀ..
ਸਾਡਾ ਟੁੱਟਾ ਦਿਲ ਲੈ ਜਾ ਜਾਨੇ ਨਾਲ ਨੀ..
ਜਿੰਨਾ ਆਖਦੀ ਤੂੰ ਅੜੀਏ ਮੈਂ ਓਨਾ ਖੋਟਾ ਨੀ..
ਮੇਰੇ ਜਿਸਮ ਦਾ ਲੈ ਜਾ ਭਾਵੇ ਬੋਟਾ ਬੋਟਾ ਨੀ..
ਮੇਰੇ ਪਿਆਰ ਤੇ ਉਠਾਈ ਨਾ ਸਵਾਲ ਨੀ..
ਸਾਡਾ ਟੁੱਟਾ ਦਿਲ ਲੈ ਜਾ ਜਾਨੇ ਨਾਲ ਨੀ..
ਲਹੂ ਦਾ ਲੈ ਜਾ ਨੀ ਤੂ ਮੇਹੰਦੀ ਵਾਸਤੇ..
ਕਦੇ ਤਲੀਆਂ ਤੇ ਲਾਵੇਂਗੀ ਨੀ ਏਸ ਆਸ ਤੇ..
ਰਗਾਂ ਤੇਰੀਆਂ ‘ਚ ਆਉਗਾ ਭੂਚਾਲ ਨੀ…
ਸਾਡਾ ਟੁੱਟਾ ਦਿਲ ਲੈ ਜਾ ਜਾਨੇ ਨਾਲ ਨੀ…
Punjabi Sad Shayari in Punjabi – Punjabi Sad Shayari
ਅਸੀਂ ਕੱਚਿਆਂ ਰਾਹਾਂ ਚ ਉੱਗੇ ਘਾਹ ਵਰਗੇ..
ਅਸੀਂ ਸਿਵਿਆਂ ‘ਚ ਤਪਦੀ ਸਵਾਹ ਵਰਗੇ..
ਜਿਸ ਉੱਤੋਂ ਲੰਘਦੀ ਹਵਾ ਵੀ ਖੌਫ਼ ਖਾਵੇ..
ਅਸੀਂ ਕਬਰਾਂ ਨੂੰ ਜਾਂਦੇ ਹੋਏ ਰਾਹ ਵਰਗੇ..
ਉਹਨੂੰ ਮਨਾਉਣ ਲਈ ਦੁਨੀਆ ਇੱਕ ਕਰਤੀ
ਪਰ ਇਲਜ਼ਾਮ ਲੱਗੇ ਸੀ ਜਬਰ-ਜਨਾਹ ਵਰਗੇ
ਇਸ਼ਕ ਦੀ ਕਚਹਿਰੀ ਚ ਜਿਨੂੰ ਸਜ਼ਾ ਏ ਮੌਤ ਮਿਲੀ..
ਅਸੀਂ ਉਸ ਮੋਏ-ਮੁੱਕਰੇ ਹੋਏ ਗਵਾਹ ਵਰਗੇ..
ਜੀਹਨੇ ਕਦੇ ਪਲ ਵੀ ਨਾ ਚੈਨ ਮਾਣਿਆ..
ਕਿਸੇ ਸ਼ਾਇਰ ਤੇ ਆਸ਼ਕ ਦੇ ਸਾਹ ਵਰਗੇ..
ਮੇਰੇ ਹਲਾਤ ਐਸੇ ਨੇ
ਮੈ ਤੇਰਾ ਹੋ ਨਹੀ ਸਕਦਾ
ਮੈ ਤੈਨੂੰ ਵੇਖ ਸਕਦਾ ਹਾਂ
ਮੈ ਤੈਨੂੰ ਛੂਹ ਨਹੀ ਸਕਦਾ
ਇੱਕ ਅਸਮਾਨ ਥੱਲੇ
ਇੱਕੋ ਸ਼ਹਿਰ ਦੇ ਬਾਸ਼ਿੰਦੇ ਹਾਂ
ਇੱਕੋ ਛੱਤ ਥੱਲੇ ਆਪਣਾ ਟਿਕਾਣਾ
ਹੋ ਨਹੀ ਸਕਦਾ
ਖੁਆਬਾਂ ਵਿੱਚ ਤਾਂ ਸਾਏ ਵਾਂਗ
ਤੇਰੇ ਨਾਲ ਰਹਿ ਸਕਦਾ
ਅਸਲ ਜ਼ਿੰਦਗੀ ਚ ਤੇਰੇ ਕੋਲ
ਮੈ ਖਲੋ ਨਹੀ ਸਕਦਾ
ਕਰਾਂ ਟਕੋਰ ਮੈ ਕਿਦਾ
ਤੇ ਦੇਵਾ ਰਾਹਤ ਕਿੰਝ ਤੈਨੂੰ
ਮੈ ਤਾਂ ਲਹੂ ਹਾਂ ਤੇ
ਲਹੂ ਜ਼ਖਮ ਨੂੰ ਧੋ ਨਹੀ ਸਕਦਾ
ਮੇਰੇ ਹਝੂੰਆਂ ਉੱਤੇ ਵੀ
ਤੇਰਾ ਨਾਮ ਲਿਖਿਆ ਏ
ਕਿਸੇ ਦੇ ਸਾਹਮਣੇ ਇਸ ਕਰਕੇ
ਗਗਨ ਰੋਂ ਨੀ ਸਕਦਾ
ਆ ਗਇਆ ਹੁਣਾ ਤੇਰੇ ਦਿਲ ਨੂੰ ਚੈਨ
ਮੈਨੂੰ ਕਾਫ਼ਿਰ ਕਹਿ ਕੇ ਨੀ
ਢੋਅ ਲਏ ਦੋ ਨੈਣਾ ਦੇ ਬੂਹੇ ਤੂੰ
ਮੁਸਾਫ਼ਿਰ ਕਹਿ ਕੇ ਨੀ
ਹੋ ਗਇਆ ਹਾਂ ਪੱਥਰ ਮੈਂ ਵੀ
ਕੱਚ ਵਰਗੇ ਲਾਰੇ ਤੇਰੇ ਸਹਿ ਕੇ ਨੀ
ਨਾਂ ਤੂੰ ਹੀਰ ਨਾ ਮੈਂ ਰਾਂਝਾ
ਜਿਹੜਾ ਵੇਖੂ ਟਿੱਲੇ ਤੇ ਬਹਿ ਕੇ ਨੀ
ਕਰ ਯਾਦ ਕਦੇ ਤਾਂ ਰੋਵੇਗੀ ਤੂੰ
ਗਗਨ ਨੂੰ ਆਪਣਾ ਕਹਿ ਕੇ ਨੀ
ਕਦੇ ਹੁੰਦੀ ਭੋਲੀ ਤੇ ਮਾਸੂਮ ਸੀ
ਉਹ ਅੱਜ ਬਦਲ ਗਈ ਏ
ਕਦੇ ਸ਼ਰਮ ਹਿਆਂ ਸੀ ਨੈਨਾਂ ਵਿਚ
ਹੁਣ ਅੱਖ ਬਦਲ ਗਈ ਏ
ਉਹਦਾ ਨਾਮ ਸੀ ਮੂੰਹ ਤੇ ਆ ਜਾਂਦਾ
ਜਦ ਗਲ ਪਿਆਰ ਦੀ ਚਲਦੀ
ਜਿਹੜੀ ਅੱਗ ਸੀਨੇ ਸੀ ਵਿਚ ਮੇਰੇ
ਉਹਦੇ ਕਿਉ ਨੀ ਬਲਦੀ
ਹੁਣ ਨਾਮ ਤਾ ਉਹੀ ਹੋਣਾ ਏ
ਲੱਖ ਬਦਲ ਗਈ ਏ
ਕਦੇ ਸ਼ਰਮ ਹਿਆ ਸੀ ਨੈਨਾ ਵਿਚ
ਹੁਣ ਅੱਖ ਬਦਲ ਗਈ ਏ
ਉਹਦਾ ਨਾਮ ਪਤਾ ਨੀ
ਕਿੰਨਿਆ ਦੇ ਨਾਲ ਜੋੜਿਆ ਜਾਂਦਾ
ਸਾਨੂੰ ਪਤਾ ਉਸਨੇ ਨਹੀ ਚਾਉਂਣਾ
ਨਹੀ ਰਾਹ ਹੁਣ ਮੋੜਿਆ ਜਾਂਦਾ
ਗਗਨ ਨੇ ਬਦਲ ਕੇ ਕੀ ਲੈਣਾ
ਉਹ ਤੱਕ ਬਦਲ ਗਈ ਏ
ਕਦੇ ਸ਼ਰਮ ਹਿਆਂ ਸੀ ਨੈਨਾ ਵਿਚ
ਹੁਣ ਅੱਖ ਬਦਲ ਗਈ ਏ
ਹੁਣ ਖੁਸ਼ੀ ਗੰਮ ਕੋਈ
ਅਹਿਸਾਸ ਨਹੀਂ ਹੁੰਦਾ
ਲੱਗਦੈ ਕਿ ਮੈਂ ਮਰ ਚੁੱਕੀਆਂ
ਇੱਕ ਸਦੀ ਲੰਘਾਈ ਏ ਮੈਂ ਰੋਂਦੇ ਰੋਂਦੇ ਨੇ
ਹੁਣ ਲੱਗਦੈ ਮੈਂ ਪੱਥਰ ਬਣ ਚੁੱਕੀਆਂ
ਮੰਗੀਆ ਜਿਸ ਦਰੋ ਦੁਆਵਾ ਅਸੀ
ਓਸੇ ਦਰ ਤੇ ਉਹ ਮੋਤ ਸਾਡੀ ਲਈ
ਰੋਜ ਮੱਥਾ ਟੇਕਦੀ ਰਹੀ
ਇਕ ਵਾਰੀ ਕਹਿ ਦਿੰਦੀ ਅਸੀ
ਜੇਠ ਹਾੜ ਦੀ ਧੁੱਪ ਬਣ ਜਾਦੇ
ਐਵੇ ਸਾਡੇ ਅਰਮਾਨਾ ਦੀ ਚਿਖਾ
ਬਾਲ-ਬਾਲ ਸੇਕਦੀ ਰਹੀ
ਲਵਾਂ ਦਿਲ \’ਚ ਸਮੇਟ ਮੈਂ ਯਾਦਾਂ ਨੂੰ,
ਮੈਨੂੰ ਡਾਇਰੀ ਲਿਖਣੀ ਨਹੀਂ ਆਉਂਦੀ।
ਮੈਂ ਕਲਮ ਨਾਲ ਜਜਬਾਤ ਲਿਖਾਂ,
ਮੈਨੂੰ ਸ਼ਾਇਰੀ ਲਿਖਣੀ ਨਹੀਂ ਆਉਂਦੀ…
ਮੈਂਨੂੰ ਹੋਰ ਨਾ ਅਜਮਾ ਯਾਰਾ ਮੈਂ ਟੁੱਟ ਜਾਣਾ,
ਤੇਰੀ ਯਾਦ ਵਿੱਚ ਲਿਖਦੇ-ਲਿਖਦੇ ਨੇ ਮੁੱਕ ਜਾਣਾ,
ਹੁਣ ਤਾ ਮੈਂਨੂੰ ਦਿਲ ਤੇ ਵੀ ਭਰੋਸਾ ਨਹੀਂ ਲੱਗਦਾ,
ਇਹਨੇ ਵੀ ਤੈਂਨੂੰ ਯਾਦ ਕਰਦੇ ਨੇ ਰੁੱਕ ਜਾਣਾ….
ਤੂੰ ਹੱਥ ਛੱਡਿਆ ਮੈਂ ਰਾਹ ਬਦਲਿਆ। ਤੂੰ ਦਿਲ❤️ ਬਦਲਿਆ ਮੈਂ ਸੁਭਾਅ ਬਦਲਿਆ…
ਜ਼ਿੰਦਗੀ ਦੇ ਰੰਗ ਵੇ ਸੱਜਣਾ
ਤੇਰੇ ਸੀ ਸੰਗ ਵੇ ਸੱਜਣਾ
ਓ ਦਿਨ ਚੇਤੇ ਆਉਂਦੇ
ਜੋ ਗਏ ਨੇ ਲੰਘ ਵੇ ਸੱਜਣਾ..
ਮੈਨੂੰ ਰੋਜ ਹੀ ਤਾਹਨੇ ਪੈਂਦੇ ਨੇ
ਮੇਰੇ ਦਿਲ ਨੂੰ ਚੁਭਦੇ ਰਹਿੰਦੇ ਨੇ
ਗੱਲ ਕੀ ਕਰਾ ਗੈਰਾਂ ਦੀ
ਮੈਨੂੰ ਆਪਣੇ ਮਾੜਾ ਕਹਿੰਦੇ ਨੇ..
ਜੋ ਵੰਡੇਗਾ ਕਦੇ ਮੇਰੇ ਦਰਦਾਂ ਨੂੰ
ਦੁਨੀਆਂ ਤੇ ਅਜਿਹਾ ਕੋਈ ਹੋਵੇਗਾ ਨਹੀ
ਸਭ ਮੇਰੇ ਤੋਂ ਦੁਖੀ ਨੇ ਹੁਣ
ਮੇਰੇ ਮਰਨ ਤੇ ਕੋਈ ਰੋਵੇਗਾ ਨਹੀ ..
ਜਿਹੜੇ ਯਾਰੀ ਯਾਰੀ ਕਰਦੇ ਸੀ ਅੱਜ ਸਾਰੇ ਛੱਡ ਗਏ,
ਛੱਡ ਗਈ ਇਕ ਮਰਜਾਣੀ ਸਾਨੂੰ ਗੈਰਾਂ ਪਿਛੇ ਲੱਗ ਕੇ।
ਛੱਡ ਗਏ ਉਹ ਵਾਰਦਿਆਂ ਗੇ ਜਾਨ ਵੀ ਵਾਰਨੀ ਪਈ,
ਜੇ ਇਸ ਯਰਾਨੇ ਦੇ ਵਾਸਤੇ ਛੱਡ।
ਤੇਰੇ ਵਰਗਾ ਸੱਜਣਾਂ ਦੁਨੀਆਂ ਤੇ
ਕੋਈ ਧੋਖੇਬਾਜ਼ ਨਾ ਹੋਵੇਂ
ਸੜਦੀ ਹੋਈ ਲਾਸ਼ ਨੂੰ ਦੇਖ
ਰੂਹ ਤੜਫ ਤੜਫ ਕੇ ਰੋਵੇਂ