Punjabi Sad Shayari – New Punjabi Sad Shayari
Table of Contents
ਕਦੇ ਕਦੇ ਸਜ਼ਾ ਬਣ ਜਾਂਦੀਆਂ ਨੇ
ਗੁਜ਼ਰੇ ਹੋਏ ਵਖ਼ਤ ਦੀਆਂ ਯਾਦਾਂ
ਜਦੋਂ ਮਨ ਇਕੱਲਾ ਹੋਵੇ
ਤਾਂ ਮੇਲਿਆਂ ਵਿੱਚ ਵੀ ਨਹੀਂ ਲੱਗਦਾ।
ਜੋ ਅਹਿਸਾਸ ਨਾ ਕਰਨਾ ਚਾਹੁੰਦੇ ਹੋਣ
ਉੱਥੇ ਸ਼ਿਕਾਇਤਾਂ ਕਰਨਾ ਬੇਕਾਰ ਹੈ

ਰਿਸ਼ਤੇ ਦਾ ਅੰਤ ਉਦੋਂ ਹੁੰਦਾ
ਜਦੋਂ ਇੱਕ ਦਾ ਹੱਦ ਤੋਂ ਜ਼ਿਆਦਾ ਪਿਆਰ ਤੇ ਪਰਵਾਹ
ਦੂਸਰੇ ਨੂੰ ਬੋਝ ਲੱਗਣ ਲੱਗਦਾ
ਔਹਦੇ ਵੱਡੇ ਹੋਣ ਤਾਂ ਲੋਕ
ਬਕਵਾਸ ਵੀ ਧਿਆਨ ਨਾਲ ਸੁਣਦੇ ਨੇ
ਹੋਰ ਵੀ ਗ਼ਮ ਨੇ ਜ਼ਮਾਨੇ ਵਿੱਚ
ਮੁਹੱਬਤ ਤੋਂ ਇਲਾਵਾ
ਕੌਣ ਕਿਉਂ ਗਿਆ ਇਹ ਜ਼ਰੂਰੀ ਨਹੀਂ ,
ਕੀ ਸਿਖਾਕੇ ਗਿਆ ਹੈ ਇਹ ਜ਼ਰੂਰੀ ਹੈ
ਅੱਜ ਕੱਲ੍ਹ ਇੱਕ ਦੂਸਰੇ ਤੋਂ ਮਨ
ਜ਼ਲਦੀ ਭਰ ਜਾਂਦਾ ਹੈ
ਏਹੀ ਕਾਰਨ ਹੈ ਰਿਸ਼ਤੇ ਛੋਟੇ ਹੋਣ ਦਾ

ਇੰਤਜ਼ਾਰ ਅਕਸਰ ਉਹੀ ਅਧੂਰੇ ਰਹਿ ਜਾਂਦੇ ਨੇ
ਜੋ ਬੜੀ ਸ਼ਿੱਦਤ ਨਾਲ ਕੀਤੇ ਜਾਂਦੇ ਨੇ
ਦਿਲ ਤੋਂ ਸੋਹਣੇ ਬਣੋਂ
ਸ਼ਕਲ ਲਈ ਤਾਂ Filter ਹੈਗੇ
ਜ਼ਿੰਮੇਵਾਰੀਆਂ
ਖਵਾਇਸ਼ਾਂ ਦਾ ਕਤਲ ਕਰ ਦਿੰਦੀਆਂ ਨੇ
Punjabi Sad Shayari in Punjabi
ਕਬਰ ਤੇ ਕਦਰ ਕਦੇ
ਜਿਉਂਦੇ ਜੀਅ ਨਹੀਂ ਮਿਲਦੀ
ਦਰਦ ਤਾਂ ਹਕੀਕਤ ਨੇ ਦਿੱਤਾ ਹੈ ,
ਯਾਦਾਂ ਤਾਂ ਅੱਜ ਵੀ ਪਿਆਰੀਆਂ ਨੇ

ਬੜਾ ਕੁਝ ਸਮੇਂ ਉੱਤੇ ਨਿਰਭਰ ਕਰਦਾ ਹੈ
ਕਦੇ ਧੁੱਪ ਚੰਗੀ ਲੱਗਦੀ ਹੈ ਤੇ ਕਦੇ ਛਾਂ
ਤੇ ਯਾਦਾਂ ਵੀ ਇਸੇ ਤਰ੍ਹਾਂ ਦੀਆਂ ਹੀ ਹੁੰਦੀਆਂ ਨੇ
ਕਦੇ ਸਕੂਨ ਦਿੰਦੀਆਂ ਨੇ ਤੇ ਕਦੇ ਪੀੜਾ
ਸਾਥ ਦੇਣ ਵਾਲੇ ਸਾਥ ਦਿੰਦੇ ਨੇ
ਗਿਆਨ ਨਹੀਂ
ਜਦੋਂ ਨਿਕਲਿਆ ਗ਼ਲਤ ਰਾਹਾਂ ਤੇ ,
ਲੋਕ ਸਾਰੇ ਚੰਗੇ ਮਿਲੇ
ਇੱਜ਼ਤ , ਮੁਹੱਬਤ, ਤਾਰੀਫ਼ ਤੇ ਦੁਆ
ਮੰਗੀਆਂ ਨਹੀਂ ਕਮਾਈਆਂ ਜਾਂਦੀਆਂ ਨੇ
ਕੋਈ ਇੱਕ ਇਨਸਾਨ ਤਾਂ ਐਵੇਂ ਦਾ ਮਿਲੇ ,
ਕਿ ਉਹ ਮਿਲੇ ਤੇ ਸਕੂਨ ਮਿਲੇ
ਮਿਲਣਾ ਵਿਛੜਣਾ ਏ
ਸਭ ਕਿਸਮਤ ਦੇ ਚੱਕਰ ਨੇ
ਬੇਗਾਨਿਆਂ ਦੀ ਦਿੱਤੀ ਅਕਲ ,
ਤੇ ਆਪਣਿਆਂ ਦੇ ਦਿੱਤੇ ਦੁੱਖ
ਹਮੇਸ਼ਾ ਯਾਦ ਰਹਿੰਦੇ ਨੇ
ਲੋਕ ਚੰਗੇ ਨੇ ਪਰ ਸਿਰਫ਼ ਆਪਣੇ ਮਤਲਬ ਤੱਕ

ਕਹਿੰਦੀ ਤੂੰ ਬਦਲ ਗਿਆ,
ਮੈਂ ਕਿਹਾ ਟੁੱਟੇ ਪੱਤੇ ਹੁਣ ਰੰਗ ਵੀ ਨਾ ਬਦਲਣ।।
ਕਦਰ ਕਰਨ ਵਾਲਿਆਂ ਦੀ ਕਦਰ ਨਹੀਂ ਹੁੰਦੀ
ਹਰ ਰਿਸ਼ਤੇ ਤੋਂ ਬਸ ਏਹੀ ਗਿਲਾ ਹੈ
ਕੋਈ ਸਾਡੇ ਵਰਗਾ ਸਾਨੂੰ ਨਹੀਂ ਮਿਲਿਆ