ਜਿਸ ਲਹਿਜੇ ਨਾਲ ਗੱਲ ਕਰੋ
ਉਸ ਲਹਿਜੇ ਨਾਲ ਸੁਣਨਾ ਵੀ ਸਿੱਖੋ
ਰਸਤਾ ਸਹੀ ਹੋਣਾ ਚਾਹੀਦਾ
ਕਿਉਂਕਿ ਕਦੇ ਕਦੇ ਮੰਜ਼ਿਲ
ਰਸਤਿਆਂ ਵਿੱਚ ਮਿਲ ਜਾਂਦੀ ਹੈ

ਮੋਹੱਬਤ…
ਮੋਹੱਬਤ ਦਾ ਸ਼ੌਂਕ ਕਿੱਥੋਂ ਸੀ,
ਸੱਜਣਾ ਤੂੰ ਕੋਲ ਆਇਆ ਤੇ
ਆਪਣੇ ਆਪ ਹੀ ਹੋ ਗਈ ।
ਮਨਚਾਹਿਆ ਪਾਉਣ ਲਈ
ਮਨ ਤੋਂ ਚਾਹੁੰਣਾ ਵੀ ਪੈਂਦਾ ਹੈ
ਲੋਕ Call ਕਰਨੀ ਭੁੱਲ ਜਾਂਦੇ ਨੇ
ਪਰ ਹਿਸਾਬ ਲਗਾਉਣਾ ਨਹੀਂ
ਬਹੁਤ ਮਤਲਬੀ ਹਾਂ ਮੈਂ
ਤੈਨੂੰ ਰੋਜ਼ ਮੰਗਦਾ ਹਾਂ ਖ਼ੁਦਾ ਤੋਂ ਆਪਣੇ ਲਈ
ਇਸ ਕਦਰ ਟੁੱਟੇ ਹਾਂ
ਕਿ ਹੁਣ ਬਸ ਹੱਸਦੇ ਹੀ ਰਹਿੰਦੇ ਹਾਂ
ਇਸ ਦੁਨੀਆਂ ਵਿੱਚ ਖੂਬਸੂਰਤ ਚਹਿਰੇ ਲਈ
ਸਾਫ਼ ਦਿਲ ਨੂੰ ਠੁਕਰਾਇਆ ਜਾਂਦਾ ਹੈ
ਨਫ਼ਰਤ ਦੀ ਇੱਕ ਗੱਲ ਬਹੁਤ ਚੰਗੀ ਹੈ
ਇਹ ਮੁਹੱਬਤ ਵਾਂਗੂ ਝੂਠੀ ਨਹੀ ਹੁੰਦੀ
ਹਾਲਾਤਾਂ ਦੇ ਸਿਖਾਏ ਸਬਕ
ਹਮੇਸ਼ਾ ਯਾਦ ਰਹਿੰਦੇ ਨੇ

ਸੱਚ ਕਹਿਨਾ…..
ਥੋੜੇ ਸਮੇਂ ਬਾਅਦ ਤੇਰੀ ਸਮਝ
ਵਿਚ ਜ਼ਰੂਰ ਆਊਗਾ
ਇਸ਼ਕ ਮੇਰਾ ਕਿਉਂਕਿ
ਹਮਦਰਦ ਤੇਰਾ ਹਲੋਂ ਨਵਾ
ਨਵਾ ਏ ।
ਅਸੀਂ ਸਹਿਆ ਜ਼ਿਆਦਾ ਏ
ਬਸ ਤੈਨੂੰ ਦੱਸਿਆ ਹੀ ਘੱਟ ਏ
ਸੋਚ ਸਮਝਕੇ ਤਾਂ ਸਮਝੌਤੇ ਹੁੰਦੇ ਆ
‘ਇਸ਼ਕ’ ਥੋੜੀ
ਆਉਣ ਵਾਲੇ ਕੱਲ੍ਹ ਤੋਂ ਨਹੀਂ ਡਰਦਾ ਸਾਹਬ
ਕਿਉਂਕਿ ਬੀਤੇ ਹੋਏ ਕੱਲ੍ਹ ਤੋਂ ਬਹੁਤ ਕੁਝ ਸਿੱਖਿਆ ਹਾਂ

ਜਦੋਂ ਕਿਸੇ ਨਵੇਂ ਇਨਸਾਨ
ਵੱਲੋਂ ਟਾਇਮ ਮਿਲਣ ਲੱਗ ਜਾਵੇ
ਉਦੋਂ ਪੁਰਾਣੇ ਚੰਗੇ ਲੱਗਣੋਂ
ਹੱਟ ਹੀ ਜਾਂਦੇ ਨੇ।
ਗਹਿਰੀ ਰਾਤ , ਉਸਦੀ ਯਾਦ ਤੇ ਚਾਹ ਦਾ ਸਾਥ
ਡਿੱਗਦੇ ਹੋਏ ਹੰਝੂ ਕੌਣ ਦੇਖਦਾ ਏ
ਝੂਠੀ ਮੁਸਕਾਨ ਦੇ ਸਭਾ ਦੀਵਾਨੇ ਨੇ
ਮੈਂ ਇਕੱਲਾ ਥੋੜੀ ਆ
ਤੇਰੀਆਂ ਯਾਦਾਂ ਹੈਗੀਆਂ ਮੇਰੇ ਨਾਲ
ਆਉਂਦੇ ਤਾਂ ਬਹੁਤ ਨੇ ਲੋਕ
ਪਰ ਇੰਤਜ਼ਾਰ ਸਿਰਫ਼ ਤੇਰਾ ਹੀ ਰਹਿੰਦਾ ਹੈ
ਕੁਝ ਲੋਕ ਜ਼ਾਹਿਰ ਨਹੀਂ ਕਰਦੇ
ਪਰ ਪਰਵਾਹ ਬਹੁਤ ਕਰਦੇ ਨੇ
ਉਹ ਆਪਣਾ ਇਸ਼ਕ ਕੁਝ ਇਸ ਤਰਾਂ ਦਿਖਾ ਗਿਆ ,
ਮੈਨੂੰ ਖ਼ੁਦ ਨਾਲ ਪਿਆਰ ਕਰਨਾ ਸਿਖਾ ਗਿਆ
ਗੱਲਾਂ ਤਾਂ ਹਰ ਕੋਈ ਸੁਣਦਾ ਏ
ਤੂੰ ਮੇਰੀ ਖਾਮੋਸ਼ੀ ਸੁਣਿਆ ਕਰ
ਜ਼ਿੰਦਗੀ ਵਿੱਚ ਯਾਦਾਂ ਬਣਾਓ
ਯਾਦਾਂ ਨੂੰ ਜ਼ਿੰਦਗੀ ਨਹੀਂ
ਇਸ਼ਕ ਧੋਖੇਬਾਜ਼ ਨਹੀਂ ਹੁੰਦਾ
ਧੋਖੇਬਾਜ਼ ਇਸ਼ਕ ਕਰਦੇ ਨੇ
ਰਾਸਤੇ ਬਦਲੋ , ਹਮਸਫ਼ਰ ਨਹੀਂ
ਜੋ ਨਾਲ ਰਹਿਕੇ ਵੀ ਨਾਲ ਨਾ ਹੋਵੇ ।
ਉਹ ਦੂਰ ਹੀ ਰਹੇ ਤਾਂ ਚੰਗਾ ਹੈ
ਇਸ ਦੁਨੀਆਂ ਵਿੱਚ ਜੇ ਕੁਝ ਛੱਡਣਾ ਚਾਹੁੰਦੇ ਹੋ
ਤਾਂ ਦੂਸਰਿਆਂ ਤੋਂ ਉਮੀਦ ਕਰਨੀ ਛੱਡ ਦਿਓ
ਹੱਸਦੇ ਰਹੋਂ ਜਨਾਬ
ਜਦੋਂ ਤੱਕ ਇਸ਼ਕ ਨਾ ਹੋ ਜਾਵੇ

ਜਬਰਦਸਤੀ ਦੇ ਨਾਲ ਨੇੜਤਾ ਵਦਾਉਣ ਨਾਲੋ ਤਾਂ
ਖੁਸ਼ੀ ਨਾਲ ਦੂਰੀ ਬਣਾ ਲੈਣਾ ਵਧੀਆ ਹੁੰਦਾ ਹੈ।
ਅਸੀਂ Reality ਤੋਂ ਜ਼ਿਆਦਾ
Imagination ਤੋਂ ਪਰੇਸ਼ਾਨ ਰਹਿੰਦੇ ਹਾਂ
ਲੋਕਾਂ ਨੇ ਸਮਝਾਇਆ ਵਖ਼ਤ ਬਦਲਦਾ ਹੈ
ਤੇ ਵਖ਼ਤ ਨੇ ਸਮਝਾਇਆ ਲੋਕ ਵੀ ਬਦਲਦੇ ਨੇ